► ਕਿਸੇ ਨੇ ਚਿਲਡਰਨ ਆਰ ਵੈੱਟ ਸੀਮਿੰਟ ਨਾਮਕ ਇੱਕ ਕਿਤਾਬ ਲਿਖੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਸਿਰਲੇਖ ਦਾ ਕੀ ਅਰਥ ਹੈ?
ਮਾਪਿਆਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਬੱਚੇ ਛੋਟੇ ਹੁੰਦੀਆਂ ਹੀ ਜ਼ਿੰਦਗੀ ਬਾਰੇ ਸਿੱਖਦੇ ਹਨ ਅਤੇ ਫੈਸਲਾ ਕਰਦੇ ਹਨ ਕਿ ਕੀ ਮਹੱਤਵਪੂਰਣ ਹੈ। ਚਰਿੱਤਰ ਉਦੋਂ ਹੀ ਬਣਦਾ ਹੈ ਜਦੋਂ ਬੱਚਾ ਛੋਟਾ ਹੁੰਦਾ ਹੈ।
ਜ਼ਿਆਦਾਤਰ ਚੇਲਾਪਣ ਬੱਚਿਆਂ ਦੇ ਕਿਸ਼ੋਰ ਅਵਸਥਾ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਪੂਰਾ ਹੋ ਜਾਂਦਾ। ਜ਼ਿਆਦਾਤਰ ਬਾਈਬਲੀ ਸਾਖਰਤਾ ਟੀਚੇ, ਚਰਿੱਤਰ ਟੀਚੇ, ਅਤੇ ਨਿੱਜੀ, ਸਮਾਜਿਕ ਅਤੇ ਆਤਮਿਕ ਆਦਤਾਂ ਕਿਸ਼ੋਰ ਅਵਸਥਾ ਤੋਂ ਪਹਿਲਾਂ ਹੀ ਵਿਕਸਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਪੰਜ ਸਾਲ ਦੀ ਉਮਰ ਤੋਂ ਪਹਿਲਾਂ ਹੀ ਇੱਕ ਬੱਚੇ ਨੇ ਮੂਲ ਗੱਲਾਂ ਸਿੱਖ ਲਈਆਂ ਹਨ ਕਿ ਲੋਕ ਇੱਕ ਦੂਜੇ ਨਾਲ ਕਿਵੇਂ ਰਿਸ਼ਤੇ ਰੱਖਦੇ ਹਨ ਅਤੇ ਕਿਸ ਤਰ੍ਹਾਂ ਦੇ ਵਿਹਾਰ ਤੋਂ ਉਹ ਨਤੀਜੇ ਪ੍ਰਾਪਤ ਹੁੰਦੇ ਹਨ ਜੋ ਉਹ ਚਾਹੁੰਦਾ ਹੈ। ਉਹ ਜਾਣਦਾ ਹੈ ਕਿ ਨਿਰਪੱਖਤਾ ਦੀ ਉਮੀਦ ਕਰਨੀ ਹੈ ਜਾਂ ਨਹੀਂ ਅਤੇ ਕੀ ਸਜ਼ਾਵਾਂ ਅਤੇ ਇਨਾਮ ਲਗਾਤਾਰ ਮਿਲਦੇ ਹਨ। ਉਹ ਜਾਣਦਾ ਹੈ ਕਿ ਕੀ ਉਸ ਨੂੰ ਪਿਆਰ ਕੀਤਾ ਜਾਂਦਾ ਹੈ। ਉਹ ਜਾਣਦਾ ਹੈ ਕਿ ਕੀ ਉਸ ਦੀਆਂ ਭਾਵਨਾਵਾਂ ਦੂਸਰਿਆਂ ਲਈ ਮਾਇਨੇ ਰੱਖਦੀਆਂ ਹਨ। ਉਹ ਜਾਣਦਾ ਹੈ ਕਿ ਕੀ ਉਸ ਨੂੰ ਮਾਫ਼ ਕੀਤਾ ਜਾ ਸਕਦਾ ਹੈ ਜਦੋਂ ਉਹ ਗਲਤ ਕਰਦਾ ਹੈ। ਉਸ ਨੇ ਆਪਣੀਆਂ ਗਲਤੀਆਂ ਅਤੇ ਪਾਪਾਂ ਨੂੰ ਸਵੀਕਾਰ ਕਰਨਾ ਜਾਂ ਛੁਪਾਉਣਾ ਸਿੱਖ ਲਿਆ ਹੈ। ਉਸ ਨੇ ਫੈਸਲਾ ਕੀਤਾ ਹੈ ਕਿ ਅਧਿਕਾਰ ਰੱਖਣ ਵਾਲੇ ਲੋਕਾਂ 'ਤੇ ਉਸ ਦੀ ਦੇਖਭਾਲ ਕਰਨ ਅਤੇ ਆਪਣੇ ਵਾਇਦੇ ਨਿਭਾਉਣ ਲਈ ਭਰੋਸਾ ਕੀਤਾ ਜਾ ਸਕਦਾ ਹੈ ਜਾਂ ਨਹੀਂ।
ਬੱਚੇ ਆਪਣੇ ਮਾਪਿਆਂ ਦੇ ਸ਼ਬਦਾਂ ਅਤੇ ਉਦਾਹਰਣਾਂ ਤੋਂ ਸਿੱਖਦੇ ਹਨ, ਭਾਵੇਂ ਮਾਪੇ ਉਨ੍ਹਾਂ ਨੂੰ ਸਿਖਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹੁੰਦੇ (ਅਫ਼ਸੀਆਂ 5:1)। ਬਾਲਗਾਂ ਦੀਆਂ ਉਦਾਹਰਣਾਂ ਬੱਚਿਆਂ ਨੂੰ ਜੀਵਨ ਲਈ ਉਨ੍ਹਾਂ ਦੀਆਂ ਆਪਣੀਆਂ ਧਾਰਨਾਵਾਂ ਪ੍ਰਦਾਨ ਕਰਦੀਆਂ ਹਨ। ਬੱਚੇ ਇਹ ਵੇਖ ਕੇ ਸਿੱਖਦੇ ਹਨ ਕਿ ਬਾਲਗਾਂ ਲਈ ਕੀ ਮਹੱਤਵਪੂਰਣ ਹੈ। ਬੱਚੇ ਵੱਡਿਆਂ ਨੂੰ ਵੇਖ ਕੇ ਇਹ ਸਿੱਖਦੇ ਹਨ ਕਿ ਦੂਸਰਿਆਂ ਨਾਲ ਕਿਵੇਂ ਵਿਹਾਰ ਕਰਨਾ ਹੈ, ਸਥਿਤੀਆਂ 'ਤੇ ਕਿਵੇਂ ਪ੍ਰਤੀਕਿਰਿਆ ਕਰਨੀ ਹੈ, ਅਤੇ ਜ਼ਿੰਮੇਵਾਰੀਆਂ ਕਿਵੇਂ ਨਿਭਾਉਣੀਆਂ ਹਨ, ਇਹ ਸਿੱਖਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਇੱਕ ਬੱਚਾ ਪੈਦਾ ਹੁੰਦਾ ਹੈ।
ਕਈ ਵਾਰ ਮਾਪੇ ਸੋਚਦੇ ਹਨ ਕਿ ਉਹ ਸਿਰਫ਼ ਉਦੋਂ ਹੀ ਸਿਖਾ ਰਹੇ ਹਨ ਜਦੋਂ ਉਹ ਇੱਕ ਬੱਚੇ ਨੂੰ ਸਮਝਾਉਂਦੇ ਹਨ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ। ਹਾਲਾਂਕਿ, ਇੱਕ ਮਾਂ ਜਾਂ ਪਿਓ ਉਦੋਂ ਵੀ ਸਿਖਾ ਰਹੇ ਹੁੰਦੇ ਹਨ ਜਦੋਂ ਉਸ ਨੂੰ ਕੋਈ ਬੱਚਾ ਵੇਖਦਾ ਹੈ।
ਇੱਕ ਬੱਚਾ ਵੱਡਿਆਂ ਨੂੰ ਵੇਖਦਾ ਹੈ ਅਤੇ ਤਣਾਅ ਪ੍ਰਤੀ ਪ੍ਰਤੀਕਿਰਿਆ ਕਰਨਾ ਸਿੱਖਦਾ ਹੈ। ਉਹ ਸਿੱਖਦਾ ਹੈ ਕਿ ਅਜਨਬੀਆਂ ਨਾਲ ਕਿਵੇਂ ਪੇਸ਼ ਆਉਣਾ ਹੈ। ਉਹ ਸਿੱਖਦਾ ਹੈ ਕਿ ਨੀਵੇਂ ਦਰਜੇ ਦੇ ਲੋਕਾਂ ਨਾਲ ਕਿਵੇਂ ਪੇਸ਼ ਆਉਣਾ ਹੈ। ਉਹ ਸਿੱਖਦਾ ਹੈ ਕਿ ਆਲੋਚਨਾ ਦਾ ਜਵਾਬ ਕਿਵੇਂ ਦੇਣਾ ਹੈ। ਉਹ ਸਿੱਖਦਾ ਹੈ ਕਿ ਦੂਸਰਿਆਂ ਦੀਆਂ ਜ਼ਰੂਰਤਾਂ ਲਈ ਜਵਾਬ ਕਿਵੇਂ ਦੇਣਾ ਹੈ। ਮਾਪੇ ਹਮੇਸ਼ਾ ਸਿਖਾਉਂਦੇ ਰਹਿੰਦੇ ਹਨ ਭਾਵੇਂ ਉਨ੍ਹਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹ ਸਿਖਾ ਰਹੇ ਹਨ।
ਜੇਕਰ ਬੱਚੇ ਦੀ ਲਗਾਤਾਰ ਆਲੋਚਨਾ ਕੀਤੀ ਜਾਂਦੀ ਹੈ, ਤਾਂ ਉਹ ਆਪਣੀਆਂ ਗਲਤੀਆਂ ਨੂੰ ਛੁਪਾਉਣਾ, ਬਹਾਨੇ ਬਣਾਉਣਾ ਅਤੇ ਦੂਸਰਿਆਂ ਨੂੰ ਦੋਸ਼ੀ ਠਹਿਰਾਉਣਾ ਸਿੱਖਦਾ ਹੈ। ਇੱਕ ਬਾਲਗ ਹੋਣ ਦੇ ਨਾਤੇ ਉਹ ਨਿੰਦਾ ਕਰਨ ਵਾਲਾ, ਪਖੰਡੀ ਅਤੇ ਭੇਤ ਰੱਖਣ ਵਾਲਾ ਬਣੇਗਾ। ਜੇਕਰ ਘਰ ਵਿੱਚ ਲਗਾਤਾਰ ਟਕਰਾਅ ਹੁੰਦਾ ਰਹਿੰਦਾ ਹੈ, ਤਾਂ ਉਹ ਡਰਪੋਕ ਜਾਂ ਹਮਲਾਵਰ ਬਣ ਜਾਵੇਗਾ। ਜੇਕਰ ਪਰਿਵਾਰ ਦੇ ਮੈਂਬਰ ਉਸ ਦਾ ਮਜ਼ਾਕ ਉਡਾਉਂਦੇ ਹਨ, ਤਾਂ ਉਹ ਲੋਕਾਂ ਨਾਲ ਗੱਲਬਾਤ ਕਰਨ ਤੋਂ ਪਿੱਛੇ ਹਟ ਸਕਦਾ ਹੈ ਜਾਂ ਦੂਸਰਿਆਂ ਨਾਲ ਧੱਕੇਸ਼ਾਹੀ ਕਰਨ ਵਾਲਾ ਬਣ ਸਕਦਾ ਹੈ। ਜੇਕਰ ਉਸ ਦੇ ਮਾਪੇ ਉਸ ਨੂੰ ਹਮੇਸ਼ਾ ਸ਼ਰਮਿੰਦਾ ਮਹਿਸੂਸ ਕਰਵਾਉਂਦੇ ਹਨ, ਤਾਂ ਉਹ ਦੋਸ਼ੀ ਮਹਿਸੂਸ ਕਰਨਾ ਸਿੱਖਦਾ ਹੈ, ਕਦੇ ਵੀ ਇਹ ਮਹਿਸੂਸ ਨਹੀਂ ਕਰਦਾ ਕਿ ਉਸ ਨੂੰ ਪਰਮੇਸ਼ੁਰ ਦੁਆਰਾ ਸਵੀਕਾਰ ਕੀਤਾ ਗਿਆ ਹੈ। ਜੇਕਰ ਉਹ ਕਦੇ ਵੀ ਉਸ ਵਿਹਾਰ ਦੇ ਮਿਆਰ ਨੂੰ ਪੂਰਾ ਨਹੀਂ ਕਰ ਸਕਦਾ ਜਿਸ ਦੀ ਉਸ ਦੇ ਮਾਪੇ ਮੰਗ ਕਰਦੇ ਹਨ, ਤਾਂ ਉਹ ਅੰਤ ਵਿੱਚ ਇਸ ਦੇ ਵਿਰੁੱਧ ਬਗਾਵਤ ਕਰੇਗਾ ਅਤੇ ਹੋਰ ਬਾਗ਼ੀਆਂ ਦੇ ਸਮੂਹ ਵਿੱਚ ਸ਼ਾਮਲ ਹੋ ਸਕਦਾ ਹੈ ਜੋ ਉਸ ਦੇ ਲਈ ਪਰਿਵਾਰ ਦਾ ਸਥਾਨ ਲੈ ਲੈਂਦੇ ਹਨ।
ਜੇਕਰ ਲੋਕ ਉਸ ਨਾਲ ਧੀਰਜਵਾਨ ਬਣੇ ਰਹਿੰਦੇ ਹਨ, ਤਾਂ ਉਹ ਦੂਸਰਿਆਂ ਨਾਲ ਧੀਰਜਵਾਨ ਰਹਿਣਾ ਸਿੱਖਦਾ ਹੈ। ਜੇ ਲੋਕ ਉਸ ਨੂੰ ਉਤਸ਼ਾਹਿਤ ਕਰਦੇ ਹਨ, ਤਾਂ ਉਹ ਕੋਸ਼ਿਸ਼ ਕਰਨ ਲਈ ਆਤਮਵਿਸ਼ਵਾਸ ਰੱਖਦਾ ਹੈ। ਜੇ ਉਸ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ, ਉਹ ਮਹੱਤਵਪੂਰਣ ਮਹਿਸੂਸ ਕਰਦਾ ਹੈ ਅਤੇ ਦੂਸਰਿਆਂ ਨੂੰ ਸਿਹਰਾ ਦੇਣ ਲਈ ਤਿਆਰ ਹੁੰਦਾ ਹੈ। ਜੇ ਉਹ ਨਿਰਪੱਖਤਾ ਵੇਖਦਾ ਹੈ, ਤਾਂ ਉਹ ਨਿਰਪੱਖ ਹੋਣਾ ਚਾਹੁੰਦਾ ਹੈ।
ਜੇਕਰ ਕੋਈ ਮਾਤਾ-ਪਿਤਾ ਨਿਯਮਾਂ ਨੂੰ ਤੋੜਦਾ ਹੈ ਪਰ ਆਪਣੇ ਬੱਚੇ ਨੂੰ ਆਗਿਆ ਮੰਨਣ ਲਈ ਮਜਬੂਰ ਕਰਦਾ ਹੈ, ਤਾਂ ਬੱਚਾ ਸੋਚਦਾ ਹੈ ਕਿ ਇੱਕ ਦਿਨ ਉਹ ਵੀ ਨਿਯਮਾਂ ਨੂੰ ਤੋੜਨ ਲਈ ਕਾਫ਼ੀ ਵੱਡਾ ਹੋ ਜਾਵੇਗਾ। ਜੇਕਰ ਮਾਤਾ ਜਾਂ ਪਿਤਾ ਦੂਸਰਿਆਂ ਪ੍ਰਤੀ ਬੇਰਹਿਮ ਹੈ, ਤਾਂ ਬੱਚਾ ਦੂਸਰਿਆਂ ਪ੍ਰਤੀ ਬੇਰਹਿਮ ਹੋਣ ਲਈ ਐਨਾ ਮਜ਼ਬੂਤ ਬਣਨ ਦੀ ਉਮੀਦ ਕਰ ਸਕਦਾ ਹੈ। ਜੇਕਰ ਮਾਤਾ-ਪਿਤਾ ਸੋਚਦੇ ਹਨ ਕਿ ਬੱਚੇ ਦੀਆਂ ਸਮੱਸਿਆਵਾਂ ਅਤੇ ਜ਼ਰੂਰਤਾਂ ਮਹੱਤਵਪੂਰਣ ਨਹੀਂ ਹਨ, ਤਾਂ ਬੱਚਾ ਸੋਚਦਾ ਹੈ ਕਿ ਇੱਕ ਦਿਨ ਉਹ ਬਾਲਗ ਹੋਵੇਗਾ ਜੋ ਆਪਣੀ ਦੇਖਭਾਲ ਕਰ ਸਕਦਾ ਹੈ ਅਤੇ ਦੂਸਰਿਆਂ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ।
ਮਾਪਿਆਂ ਨੂੰ ਲਗਾਤਾਰ ਪਰਮੇਸ਼ੁਰ ਪ੍ਰਤੀ ਅਧੀਨਗੀ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਪਰਮੇਸ਼ੁਰ ਦੇ ਬਚਨ ਦੀ ਪਾਲਣਾ ਕਰਦੇ ਹਨ। ਜੇਕਰ ਕੋਈ ਮਾਤਾ ਜਾਂ ਪਿਤਾ ਵਿਖਾਉਂਦਾ ਹੈ ਕਿ ਉਸ ਦੀ ਆਪਣੀ ਇੱਛਾ ਪਰਮੇਸ਼ੁਰ ਦੇ ਅਧਿਕਾਰ ਨਾਲੋਂ ਵੱਧ ਮਹੱਤਵਪੂਰਣ ਹੈ, ਤਾਂ ਉਸ ਦੇ ਬੱਚੇ ਵੀ ਉਸੇ ਤਰ੍ਹਾਂ ਜੀਣ ਦੀ ਉਮੀਦ ਕਰਨਗੇ। ਇੱਕ ਮਾਤਾ ਜਾਂ ਪਿਤਾ ਨੂੰ ਅਕਸਰ ਬੱਚਿਆਂ ਨੂੰ ਫੈਸਲੇ ਦੇ ਕਾਰਣਾਂ ਅਤੇ ਉਨ੍ਹਾਂ ਕਾਰਕਾਂ ਬਾਰੇ ਸਮਝਾਉਣਾ ਚਾਹੀਦਾ ਹੈ, ਜਿਨ੍ਹਾਂ ਬਾਰੇ ਵਿਚਾਰ ਕੀਤਾ ਗਿਆ ਹੈ। ਇਹ ਬੱਚੇ ਨੂੰ ਫੈਸਲੇ ਲੈਣ ਦਾ ਤਰੀਕਾ ਸਿਖਾਉਂਦਾ ਹੈ।
ਬੱਚੇ ਸਿੱਖਦੇ ਹਨ ਜਦੋਂ ਮਾਪੇ ਉਨ੍ਹਾਂ ਨਾਲ ਖੇਡਦੇ ਹਨ। ਉਨ੍ਹਾਂ ਨੂੰ ਨਿਰਪੱਖਤਾ, ਵਿਚਾਰ ਅਤੇ ਦੂਸਰਿਆਂ ਪ੍ਰਤੀ ਜਵਾਬਦੇਹੀ ਸਿੱਖਣੀ ਚਾਹੀਦੀ ਹੈ। ਖੇਡਾਂ ਬੱਚੇ ਦੇ ਹੁਨਰ ਨੂੰ ਵਿਕਸਤ ਕਰਦੀਆਂ ਹਨ। ਪਰਿਵਾਰਕ ਖੇਡਾਂ ਦੇ ਉਦੇਸ਼ਾਂ ਵਿੱਚ ਸਿੱਖਣਾ, ਨਿੱਜੀ ਵਿਕਾਸ ਅਤੇ ਪਰਿਵਾਰਕ ਮੈਂਬਰਾਂ ਨਾਲ ਰਿਸ਼ਤਿਆਂ ਦਾ ਆਨੰਦ ਲੈਣਾ ਸ਼ਾਮਲ ਹੈ। ਪਰਿਵਾਰਕ ਖੇਡ ਵਿੱਚ ਮੁਕਾਬਲਾ ਚੰਗਾ ਹੁੰਦਾ ਹੈ ਪਰ ਦੂਸਰਿਆਂ 'ਤੇ ਹਾਵੀ ਹੋਣ ਦੇ ਉਦੇਸ਼ ਨਾਲ ਨਹੀਂ ਹੋਣਾ ਚਾਹੀਦਾ ਤਾਂ ਜੋ ਜੇਤੂ ਉੱਤਮਤਾ ਦੀ ਭਾਵਨਾ ਦਾ ਆਨੰਦ ਮਾਣ ਸਕੇ। ਖੇਡ ਦੌਰਾਨ ਵਿਚਾਰ ਕਰਨ ਲਈ ਇੱਕ ਸਵਾਲ ਇਹ ਹੈ, "ਕੀ ਹਰ ਕੋਈ ਖੇਡ ਦਾ ਆਨੰਦ ਲੈ ਰਿਹਾ ਹੈ?" ਜੇਕਰ ਸਿਰਫ਼ ਜੇਤੂ ਹੀ ਖੇਡ ਦਾ ਆਨੰਦ ਮਾਣਦਾ ਹੈ, ਤਾਂ ਇੱਕ ਗਲਤ ਉਦੇਸ਼ ਪੂਰਾ ਹੋ ਰਿਹਾ ਹੈ। ਜੇਕਰ ਲੋਕ ਖੇਡ ਦੌਰਾਨ ਗੁੱਸੇ ਜਾਂ ਨਿਰਾਸ਼ ਹੋ ਰਹੇ ਹਨ, ਤਾਂ ਖੇਡ ਸਹੀ ਉਦੇਸ਼ ਦੀ ਪੂਰਤੀ ਨਹੀਂ ਕਰ ਰਹੀ ਹੈ।
ਮਾਪੇ ਆਪਣੇ ਬੱਚੇ ਦੇ ਮਹੱਤਵ ਨੂੰ ਉਦੋਂ ਵਿਖਾਉਂਦੇ ਹਨ ਜਦੋਂ ਉਹ ਬੱਚੇ ਦੀਆਂ ਗਤੀਵਿਧੀਆਂ ਲਈ ਸਮਾਂ ਕੱਢਦੇ ਹਨ। ਮਾਪਿਆਂ ਨੂੰ ਆਪਣੇ ਬੱਚੇ ਦੀ ਸਕੂਲ ਪ੍ਰੋਜੈਕਟਾਂ ਵਿੱਚ ਮਦਦ ਕਰਨੀ ਚਾਹੀਦੀ ਹੈ, ਖਿਡੌਣੇ ਬਣਾਉਣੇ ਚਾਹੀਦੇ ਹਨ ਜਾਂ ਮੁਰੰਮਤ ਕਰਨੇ ਚਾਹੀਦੇ ਹਨ, ਘਰ ਵਿੱਚ ਬੱਚੇ ਨੂੰ ਨਿੱਜੀ ਜਗ੍ਹਾ ਪ੍ਰਦਾਨ ਕਰਨੀ ਚਾਹੀਦੀ ਹੈ, ਉਸ ਦੀਆਂ ਕਹਾਣੀਆਂ ਅਤੇ ਚੁਟਕਲੇ ਸੁਣਨੇ ਚਾਹੀਦੇ ਹਨ, ਅਤੇ ਜਦੋਂ ਉਹ ਪਰੇਸ਼ਾਨ ਹੁੰਦਾ ਹੈ ਤਾਂ ਉਸ ਨੂੰ ਦਿਲਾਸਾ ਦੇਣਾ ਚਾਹੀਦਾ ਹੈ।
ਮਾਪਿਆਂ ਨੂੰ ਆਪਣੇ ਬੱਚੇ ਦੇ ਸਕੂਲ ਅਧਿਆਪਕਾਂ ਨੂੰ ਜਾਣਨਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਬੱਚੇ ਦੀ ਸਕੂਲ ਵਿੱਚ ਸਥਿਤੀ ਬਾਰੇ ਸੁਣਨ ਲਈ ਅਧਿਆਪਕਾਂ ਨਾਲ ਕਿਸੇ ਵੀ ਨਿਰਧਾਰਤ ਮੀਟਿੰਗ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਜੇ ਸੰਭਵ ਹੋਵੇ ਤਾਂ ਦੋਵਾਂ ਮਾਪਿਆਂ ਨੂੰ ਜਾਣਾ ਚਾਹੀਦਾ ਹੈ। ਜੇ ਪਿਤਾ ਨਹੀਂ ਜਾਂਦਾ, ਤਾਂ ਅਜਿਹਾ ਲੱਗਦਾ ਹੈ ਕਿ ਹੋਰ ਚੀਜ਼ਾਂ ਉਸ ਦੇ ਬੱਚੇ ਨਾਲੋਂ ਜ਼ਿਆਦਾ ਮਹੱਤਵਪੂਰਣ ਹਨ। ਮਾਪਿਆਂ ਨੂੰ ਅਧਿਆਪਕਾਂ ਤੋਂ ਅੰਕਾਂ ਅਤੇ ਸਕੂਲ ਵਿੱਚ ਹੋਣ ਵਾਲੀਆਂ ਚੀਜ਼ਾਂ ਬਾਰੇ ਸਵਾਲ ਪੁੱਛਣੇ ਚਾਹੀਦੇ ਹਨ। ਇਸ ਨਾਲ ਇਹ ਸੰਭਾਵਨਾ ਵਧਦੀ ਹੈ ਕਿ ਅਧਿਆਪਕ ਬੱਚੇ ਲਈ ਆਪਣੀ ਪੂਰੀ ਕੋਸ਼ਿਸ਼ ਕਰਨ ਅਤੇ ਬੱਚੇ ਨੂੰ ਦੁਰਵਿਹਾਰ ਤੋਂ ਬਚਾਉਣ, ਜੇਕਰ ਉਹ ਜਾਣਦੇ ਹਨ ਕਿ ਮਾਪੇ ਦਿਲਚਸਪੀ ਰੱਖਦੇ ਹਨ।
ਜੋ ਲੋਕ ਇੱਕ ਪਰਿਵਾਰ ਦੇ ਰੂਪ ਵਿੱਚ ਇਕੱਠੇ ਰਹਿੰਦੇ ਹਨ ਉਹ ਇੱਕ ਦੂਸਰੇ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਉਹ ਇੱਕ ਦੂਸਰੇ ਦੀਆਂ ਜ਼ਰੂਰਤਾਂ ਅਤੇ ਕਮੀਆਂ ਨੂੰ ਸਿੱਖਦੇ ਹਨ। ਉਹ ਇੱਕ ਦੂਸਰੇ ਨੂੰ ਪਿਆਰ ਕਰ ਸਕਦੇ ਹਨ ਅਤੇ ਉਸ ਪਿਆਰ ਦਾ ਪ੍ਰਦਰਸ਼ਨ ਉਸ ਤੋਂ ਜ਼ਿਆਦਾ ਕਰ ਸਕਦੇ ਹਨ ਜਿੰਨਾ ਕਿ ਉਹ ਦੁਨੀਆ ਵਿੱਚ ਕਿਸੇ ਹੋਰ ਨੂੰ ਪਿਆਰ ਕਰ ਸਕਦੇ ਹਨ। ਜੇ ਉਹ ਇੱਕ ਦੂਸਰੇ ਨੂੰ ਪਿਆਰ ਨਹੀਂ ਕਰਦੇ, ਤਾਂ ਉਹ ਇੱਕ ਦੂਸਰੇ ਨੂੰ ਕਿਸੇ ਹੋਰ ਨਾਲੋਂ ਵੱਧ ਦੁਖੀ ਕਰ ਸਕਦੇ ਹਨ। ਕੁਝ ਲੋਕ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਅਜਨਬੀਆਂ ਨਾਲ ਪੇਸ਼ ਆਉਣ ਨਾਲੋਂ ਵੀ ਮਾੜਾ ਵਿਹਾਰ ਕਰਦੇ ਹਨ। ਇੱਕ ਮਸੀਹੀ ਘਰ ਇੱਕ ਅਜਿਹੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਧੀਰਜ, ਮਾਫ਼ੀ, ਦੇਖਭਾਲ ਅਤੇ ਦਿਆਲਤਾ ਵਿਖਾਈ ਜਾਂਦੀ ਹੈ।
Previous
Next